New In
ਪੰਜਾਬ ਦੀ ਸੋਚ
Image: from the internet

ਪੰਜਾਬ ਦੀ ਸੋਚ

  • January 13, 2027
  • Punjab, Chandigarh

Tickets are sold by AllEvents, not New In.

About this event

ਪੰਜਾਬ ਇਸ ਵਖਤ ਬਹੁਤ ਨਾਜ਼ੁਕ ਮੋੜ ਉੱਤੇ ਖੜਾ । ਪੰਜਾਬ ਦੇ ਲੋਕਾਂ ਨੂੰ ਸਿਆਸਤ ਬੜੀ ਸੁਹਿਰਦਤਾ ਦੀ ਲੋੜ ਹੈ । ਪੰਜਾਬ ਵਿੱਚ ਅੱਗੇ ਚੌਣਾ ਆ ਰਹੀਆਂ ਹਨ । ਸਿਆਸੀ ਰੈਲੀਆਂ ਤੇ ਭਾਸ਼ਣਾਂ ਦਾ ਦੌਰ ਸ਼ੁਰੂ ਹੋ ਚੁਕਿਆ । ਲੋਕ ਫਿੱਕ ਲੱਛੇਦਾਰ ਭਾਸ਼ਣਾਂ ਰਾਹੀਂ ਠੱਗੇ ਜਾਣਗੇ । ਹੁਣ ਇਹ ਲੋਕਾਂ ਨੇ ਸੋਚਣਾ ਕਿ ਅਸੀਂ ਚੰਗੇ ਤੇ ਮਿਆਰੀ ਸਿਆਸਤਦਾਨ ਕਿਵੇਂ ਚੁਣਨੇ ਆ ।

ਲੋਕਾਂ ਨੂੰ ਰੈਲੀਆਂ ਵਿੱਚ ਭੀੜ ਦੀ ਹਿੱਸਾ ਨਹੀਂ ਬਨਣਾ ਚਾਹੀਦਾ । ਸਿਆਸਤਦਾਨ ਤੁਹਾਨੂੰ ਮਾੜਾ ਮੋਟਾ ਲਾਲਚ ਦੇਕੇ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸੌਦਾ ਕਰ ਜਾਂਦੇ ਆ ।

Read more

ਲੋਕਾਂ ਨੂੰ ਸਵਾਲ ਹੈ ਕੀ ਤੁਸੀਂ ਸਿਆਸਤਦਾਨਾਂ ਦੇ ਭਾਸ਼ਣ ਸੁਣਨ ਤੱਕ ਸੀਮਤ ਹੋ । ਕੀ ਸਿਆਸਤਦਾਨ ਤੁਹਾਡੇ ਕੋਲ ਆਕੇ ਤੁਹਾਡੇ ਦੁੱਖ ਦਰਦ, ਤੁਹਾਡੀਆਂ ਸਮੱਸਿਆਵਾਂ ਨਹੀ ਸੁਣ ਸਕਦੇ । ਬਾਅਦ ਵਿੱਚ ਧਰਨੇ ਲਾਉਣ ਤੇ ਡਾਂਗਾਂ ਖਾਣ ਨਾਲੋ ਚੰਗਾ ਹੈ ਹੁਣ ਲੀਡਰਾਂ ਨੂੰ ਮਜਬੂਰ ਕਰੋ ਕਿ ਉਹ ਤੁਹਾਡੇ ਕੋਲ ਆਉਣ, ਭਾਸ਼ਣ ਜਾਣ ਨਹੀਂ ਬਲਕਿ ਤੁਹਾਡੀਆਂ ਸਮੱਸਿਆਵਾਂ ਜਾਨਣ । ਉਹ ਵਾਅਦੇ ਕਰਨਗੇ ਸੱਤਾ ਵਿੱਚ ਆਕੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਾਂਗੇ । ਤੁਸੀਂ ਉਹਨਾਂ ਤੋ ਉਹਦੋਂ ਹੀ ਪੁੱਛੋ, ਹੱਲ ਕਿਵੇਂ ਕੇ ਕਿਸ ਤਰਾਂ ਕਰੋਗੇ, ਇਸਦੀ ਪੂਰਾ ਵੇਰਵਾ ਦਿਓ । ਨਾਲ ਹੀ ਉਹਨਾਂ ਤੋ ਮੰਗ ਕਰੋ ਕੀ ਹੱਲ ਦੇ ਵਾਅਦੇ ਲਈ ਜ਼ੁਬਾਨੀ ਨਹੀ, ਅਸ਼ਟਾਮ ਪੇਪਰ ਤੇ ਲਿੱਖ ਕੇ ਦਿਓ ਕਿ ਅਗਰ ਮੈਂ ਇਹ ਵਾਅਦਾ ਨਿਸ਼ਚਤ ਸਮੇਂ (1 ਸਾਲ ਯਾ 2 ਸਾਲ)ਵਿੱਚ ਪੂਰਾ ਕਰਨ ਵਿੱਚ ਅਸਮਰੱਥ ਰਿਹਾ ਤਾਂ ਮੇਰੇ ਇਸ ਐਫੀਡੇਵਟ ਨੂੰ ਮੇਰਾ ਅਸਤੀਫਾ ਸਮਝੋ ਕੇ ਮੇਰੀ ਮੈਂਬਰੀ ਰੱਦ ਕੀਤੇ ਜਾਵੇ । ਇਹਨਾਂ ਦੇ ਵਾਅਦਿਆਂ ਨੂੰ ਕਾਨੂੰਨੀ ਦਸਤਾਵੇਜ਼ ਰੂਪ ਵਿੱਚ ਲਵੋ ਤਾਂ ਇਹ ਭੱਜ ਨਾ ਸਕਣ ਬਾਅਦ ਵਿੱਚ । ਹਰ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਵੀ ਨਿਸ਼ਚਿਤ ਹੋਣਾ ਚਾਹੀਦਾ ਦਸਤਾਵੇਜ਼ ਵਿੱਚ ।

ਪਿਆਰੇ ਲੋਕੋ ਜੇ ਸੱਚ ਮੁਚ ਹੀ ਪੰਜਾਬ ਵਿੱਚ ਬਦਲਾਓ ਦੀ ਰਾਜਨੀਤੀ ਲੈਕੇ ਆਉਣ ਤਾਂ ਲੱਛੇਦਾਰ ਭਾਸ਼ਣਾ ਦੇ ਮਗਰ ਲੱਗਣੋਂ ਹਟੋ, ਲੀਡਰਾਂ ਦੀ ਰੈਲੀਆਂ ਦਾ ਹਿੱਸਾ ਬਨਣੋਂ ਹਟੋ, ਮੂੰਹ ਮੁਲਾਜੇ ਤੇ ਛੋਟੇ ਮੋਟੇ ਲਾਲਚਾਂ ਮਗਰ ਵੋਟ ਪਾਉਣੀ ਛੱਡੋ । @ ਜਿਹਨਾਂ ਚਿਰ ਤੁਸੀਂ ਖੁਦ ਸੁਹਿਰਦ ਹੋਕੇ ਡੂੰਘੀ ਸਮਝ ਨਾਲ ਸਹੀ ਸਿਆਸਤ ਦਾਨ ਦੀ ਪਰਖ ਨਹੀਂ ਕਰਦੇ ਤੇ ਪਹਿਲਾਂ ਵਾਲੇ ਤੌਰ ਤਰੀਕੇ ਰਾਹੀਂ ਵੋਟਾਂ ਪਾਉਂਦੇ ਰਹੋਗੇ ਤਾ ਕੁਝ ਵੀ ਨਹੀਂ ਬਦਲੇਗਾ । $ ਉਹੀ ਧਰਨੇ ਲੱਗਦੇ ਰਹਿਣਗੇ ਤੇ ਹੱਕ ਮੰਗਦਿਆਂ ਪੁਲਿਸ ਦੀ ਡਾਂਗਾਂ ਵੱਜਦੀਆਂ ਰਹਿਣਗੀਆਂ । ਆਓ ਰੱਲਕੇ ਸੋਚਿਆ ਜਾਵੇ ਕਿ ਸਿਆਸਤਦਾਨਾਂ ਦੀ ਭੀੜ ਦਾ ਹਿੱਸਾ ਨਾ ਬਣਕੇ, ਉਹਨਾਂ ਨੂੰ ਮਜਬੂਰ ਕਰੀਏ ਕਿ ਉਹ ਆਪਣੇ ਕੋਲ ਆਉਣ ਤੇ ਭਾਸ਼ਣ ਨਾ ਸੁਣਾ ਕੇ, ਆਪਣੀਆਂ ਸਮੱਸਿਆਵਾਂ ਸੁਣਨ ਤੇ ਹੱਲ ਕਿਵੇਂ ਤੇ ਕਿੰਨੇ ਸਮੇਂ ਵਿੱਚ ਕਰਨਗੇ ਉਸ ਲਈ ਕਾਨੂੰਨੀ ਦਸਤਾਵੇਜ਼ ਵੋਟਾਂ ਲੈਣ ਤੋਂ ਪਹਿਲਾਂ ਜਰੂਰ ਦੇਣ । ਆਪਣੇ ਬੱਚਿਆਂ ਲਈ ਚੰਗੀ ਵਿੱਦਿਆ ਦਾ ਪ੍ਰਬੰਧ ਮੰਗੋ,ਆਪਣੇ ਨੌਜਵਾਨਾਂ ਲਈ ਰੁਜ਼ਗਾਰ ਮੰਗੋ, ਰੋਜ਼ਗਾਰ ਕਿਵੇਂ ਪੈਦਾ ਕਰਨਗੇ ਉਸਦਾ ਪੂਰਾ ਖਾਕਾ ਮੰਗੋ, ਖੇਤੀ ਦੇ ਵਿਕਾਸ ਲਈ ਸੁਝਾਅ ਦਿਓ ਤੇ ਉਹਨਾਂ ਦਾ ਖੇਤੀ ਲਈ ਰੋਡਮੈਪ ਹੈ ਪੁੱਛੋ, ਕਾਰੋਬਾਰ ਤੇ ਇੰਡਸਟਰੀ ਲਈ ਕੀ ਪਾਲਿਸੀ ਤੇ ਫਿਰ ਕਾਨੂੰਨੀ ਦਸਤਾਵੇਜ਼ ਰਾਹੀਂ ਲਿਖਤ ਲਵੋ । @ss ਬਦਲਾਓ ਦੇ ਰੋਲੇ ਨਾਲ ਬਦਲਾਓ ਨਹੀਂ ਆਉਣਾ । ਬਦਲਾਓ ਲਈ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਆ ਤੇ ਭਾਸ਼ਣ ਸੁਣਨ ਨਾਲੋ ਸਵਾਲ ਜਵਾਬ ਨੂੰ ਤਰਜੀਹ ਦਿਓ ।

ਚਲਦਾ!! ਸਸ

@followers

What we know

Address
Chandigarh, India

More like this